ਐਮਪੀ ਦੇ ਰਤਲਾਮ ਦਾ ਪ੍ਰਸਿੱਧ ਮਹਾਂ ਲਕਸ਼ਮੀ ਮੰਦਰ ਕੀਮਤੀ ਗਹਿਣਿਆਂ ਅਤੇ ਲੱਖਾਂ ਦੇ ਨੋਟਾਂ ਨਾਲ ਸਜਣਾ ਸ਼ੁਰੂ ਹੋ ਗਿਆ ਹੈ। ਇੱਥੇ ਧਨ ਦੀ ਦੇਵੀ ਲਈ 500 ਰੁਪਏ ਤੱਕ ਦੇ ਨੋਟਾਂ ਦਾ ਖਾਸ ਵੰਦਨਵਾਰ ਬਣਾਇਆ ਜਾਂਦਾ ਹੈ। ਇਸ ਵਾਰ ਮਾਂ ਦੇ ਦਰਬਾਰ ਨੂੰ ਸਜਾਉਣ ਲਈ ਚਾਂਦੀ ਦੇ ਪੰਜ ਹਾਥੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ। ਮਾਣਕਚੌਂਕ ਸਥਿਤ ਮਹਾਂ ਲਕਸ਼ਮੀ ਮੰਦਰ 'ਚ ਭਗਤਾਂ ਨੇ ਦੀਵਾਲੀ ਤੋਂ ਪਹਿਲਾਂ ਗਹਿਣੇ ਅਤੇ ਪੈਸੇ ਚੜਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਜਮਾਂ ਹੋਏ ਗਹਿਣਿਆਂ ਨਾਲ ਦੀਵਾਲੀ ਤੋਂ ਪਹਿਲਾਂ ਤਿੰਨ ਦਿਨ ਤੱਕ ਮਹਾਂ ਲਕਸ਼ਮੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਦੀਵਾਲੀ ਦੇ ਦਿਨ ਇਹ ਸਾਰੇ ਗਹਿਣੇ ਅਤੇ ਪੈਸੇ ਭਗਤਾਂ ਨੂੰ ਵਾਪਸ ਕਰ ਦਿੱਤੇ ਜਾਂਦੇ ਹਨ। ਇਸ ਮਹਾਂਲਕਸ਼ਮੀ ਮੰਦਰ 'ਚ ਸਾਲਾਂ ਤੋਂ ਗਹਿਣੇ ਅਤੇ ਪੈਸੇ ਚੜਾਉਣ ਦੀ ਪਰੰਪਰਾ ਚਲ ਰਹੀ ਹੈ। ਇਸ ਭੇਂਟ ਤੋਂ ਰਜਿਸਟਰ 'ਤੇ ਨਾਮ ਲਿਖ ਕੇ ਨੋਟ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਦੀਵਾਲੀ ਦੇ ਦਿਨ ਰਿਕਾਰਡ ਦੇ ਆਧਾਰ 'ਤੇ ਭਗਤਾਂ ਨੂੰ ਸਭ ਕੁਝ ਪ੍ਰਸਾਦ ਦੇ ਰੂਪ 'ਚ ਵਾਪਸ ਕਰ ਦਿੱਤਾ ਜਾਂਦਾ ਹੈ।
ਦੀਵਾਲੀ 'ਤੇ ਘਰ 'ਚ ਰੰਗੋਲੀ ਨੂੰ ਬਣਾਓ ਇਨ੍ਹਾਂ ਆਸਾਨ ਤਰੀਕਿਆਂ ਨਾਲ
NEXT STORY